ਸ਼ਿਰੀ ਰਿਸ਼ੀ ਗੁਲਾਟੀ ਜੀ, ਸੰਪਾਦਕ, ਸ਼ਬਦ ਸਾਂਝ (ਆਸਟਰੇਲੀਆ ਦਾ ਪਹਿਲਾ ਸਾਹਿਤਕ ਪੰਜਾਬੀ ਮੈਗਜ਼ੀਨ), ਹਰਮਨ ਰੇਡੀਓ ਅਤੇ ਇਸ ਦੀ ਸੁਹਿਰਦ ਟੀਮ ਦਾ। ਜਿਨ੍ਹਾਂ ਮੇਰੀ ਕਹਾਣੀ "ਜਗਣ ਦੀ ਭਰੀ" ਦਾ ਦਿਨ ਸ਼ਨੀਵਾਰ, ਮਿਤੀ 10-06-2012 ਨੂੰ ਰੇਡੀਓ ਤੋਂ ਪ੍ਰਸਾਰਣ ਕਰ ਕੇ ਇਸ ਨਿਮਾਣੇ ਜਹੇ ਨੂੰ ਮਾਣ ਬਖਸ਼ਿਆ।
ਕੁਝ ਇਸ ਕਹਾਣੀ ਬਾਰੇ :
1) ਇਸ ਕਹਾਣੀ ਨੂੰ ਮੈਂ ਆਪਣੇ ਬਚਪਨ ਦੇ ਨੇੜਲੇ ਕੁਝ ਪਲਾਂ ਦੀ ਛੋਹ ਲੁਆਉਣ ਦੀ ਕੋਸ਼ਿਸ ਕੀਤੀ ਹੈ। ਘਰ ਵਿਚ ਤਾਏ-ਚਾਚੇ ਤੇ ਬਾਪੂ ਹੋਰੀਂ ਕਦੇ ਕਦੇ ਫੌਜ ਵਾਲਾ ਮਾਹੌਲ ਸਿਰਜ ਲੈਂਦੇ ਹੁੰਦੇ ਸਨ। ਪੂਰੇ ਟੱਬਰ ਦੇ ਨਿੱਕਿਆਂ ਤੇ ਵੱਡਿਆਂ ਨੂੰ ਉਹਨਾਂ ਕਿਸੇ ਨਾ ਕਿਸੇ ਕਿੱਤੇ ਲਾਈ ਰੱਖਣਾ ਤੇ ਜੋ ਵੀ ਕੰਮ ਦੇਣਾ ਉਹ ਪੂਰੇ ਟਾਇਮ ਨਾਲ ਹੋਣਾ ਹੀ ਚਾਹੀਦਾ ਹੈ। ਨਹੀਂ ਤਾਂ ਫਿਰ 'ਮਾਂਜਾ ਲੱਥਦਾ'। ਕਈ ਵਾਰ ਮੈਨੂੰ ਇੰਝ ਲਗਦਾ ਕਿ ਉਹਨਾਂ ਦੇ ਸੁਭਾਅ ਦੀ ਕਾਹਲ ਐਂਵੇ ਹੀ 'ਰਾਈ ਦਾ ਪਹਾੜ' ਜਿਹਾ ਬਣਾ ਲੈਂਦੀ ਹੈ। ਇਕ ਛੋਟੀ ਜਹੀ ਜ਼ਿੰਮੇਵਾਰੀ ਨੂੰ ਵੀ ਬਾਡਰ 'ਤੇ ਮੋਰਚਾ ਜਿੱਤਣ ਜਿੰਨੀ ਮਹੱਤਤਾ ਦੇ ਲੈਣੀ, ਜ਼ਿੰਮੇਵਾਰੀ ਵਿਚ ਆਉਣ ਵਾਲੀਆਂ ਔਕੜਾਂ ਨੂੰ ਘਟਾਉਣ ਦੀ ਬਜਾਏ ਉਹਨਾਂ ਨੂੰ ਦੁੱਗਣਾ ਕਰਦੀ ਹੈ।
2) ਜ਼ਿੰਮੇਵਾਰੀਆਂ ਨੂੰ ਇੱਕ ਇੱਕ ਕਰਕੇ ਕਿਸੇ ਦੇ ਸਹਿਯੋਗ ਨਾਲ ਨਜਿੱਠ ਲਿਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਏਥੇ ਰਿਸ਼ਤੇਦਾਰੀਆਂ ਬਹੁਤ ਹੀ ਕੰਮ ਆਉਂਦੀਆਂ ਹਨ। ਪਰ ਜਿਵੇਂ ਅੱਜਕਲ ਰਿਸ਼ਤੇਦਾਰੀਆਂ ਖਤਮ ਹੋ ਰਹੀਆਂ ਹਨ ਉਸ ਤੋਂ ਅਜੋਕਾ ਇਨਸਾਨ ਹੋਰ ਵੀ ਮੁਸ਼ਕਿਲਾਂ ਤੇ ਮੁਸੀਬਤਾਂ ਵਿਚ ਘਿਰਿਆ ਨਜ਼ਰ ਆਉਂਦਾ ਹੈ। ਕੋਈ ਵੀ ਕਾਰਜ ਕਰਨ ਲਈ ਆਪਣੇ ਰਿਸ਼ਤੇਦਾਰ, ਸਕੇ-ਸਬੰਧੀਆਂ ਨਾਲ ਕੀਤਾ ਗਿਆ ਸਲਾਹ-ਮਸ਼ਵਰਾ ਲਾਹੇਵੰਦ ਸਾਬਤ ਹੋ ਸਕਦਾ ਹੈ। ਇੱਕਜੁੱਟ ਹੋ ਕੇ ਚੱਲਣ ਵਾਲਾ ਇਨਸਾਨ ਹੀ ਜੀਵਨ ਦੇ ਸੌਖੇ ਰਾਹਾਂ ਦਾ ਭਾਗੀ ਬਣਦਾ ਹੈ।
3) ਇਸ ਕਹਾਣੀ ਦੇ ਅੰਤ ਵਿਚ ਪੰਜਾਬ ਦੀ ਅਜੋਕੀ ਹੋਣੀ ਬਿਆਨ ਕਰਦਾ ਹਾਂ। ਨੌਜੁਆਨ ਪੀੜ੍ਹੀ ਨੂੰ ਬਾਹਰਲੇ ਮੁਲਕਾਂ ਵੱਲ ਵਹੀਰਾਂ ਘੱਤਣ ਲਈ ਸੁਪਨਾ ਦਿਖਾਇਆ ਜਾਣਾ ਅਜੋਕੇ ਪੰਜਾਬ ਦੀ ਹੋਣੀ ਹੋ ਨਿੱਬੜੀ ਹੈ। ਜ਼ਮੀਨਾਂ ਵੇਚ ਕੇ, ਕਰਜ਼ੇ ਚੁੱਕ-ਚੁੱਕ ਕੇ ਇਸ ਸੁਪਨੇ ਨੂੰ ਸਾਕਾਰ ਕੀਤਾ ਜਾ ਰਿਹਾ ਹੈ। ਸਭ ਤੋਂ ਘਟੀਆ ਗੱਲ ਇਹ ਕਿ ਲੋਕ ਆਪਣੀਆਂ ਧੀਆਂ ਬਦਲੇ ਆਪਣਾ ਇਹ ਸੁਪਨਾ ਪੂਰਾ ਕਰ ਰਹੇ ਹਨ। ਉਹ ਇਸ ਖਾਤਰ ਉਹਨਾਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਵੀ "ਬਾਹਰ" ਖਰੀਦ ਲੈਂਦੇ ਹਨ। ਜੇ ਇੰਝ ਕਹਿ ਲਵਾਂ ਕਿ ਅੱਜਕਲ ਧੀ ਮੁੱਲ ਜੁਆਈ ਨਹੀਂ, ਸਗੋਂ "ਬਾਹਰ" ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਮੈਂ ਸਮਝਦਾ ਹਾਂ, ਰਿਸ਼ੀ ਜੀ ਹੁਰਾਂ ਇਸ ਕਹਾਣੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਆਪਣੀ ਆਵਾਜ਼ ਦੇ ਕੇ ਸੁਰਜੀਤ ਕੀਤਾ ਹੈ। ਉਹਨਾਂ ਹਰੇਕ ਪਾਤਰ ਦੁਆਰਾ ਕਹੀ ਗਈ ਗੱਲ ਨੂੰ ਉਸ ਦੀ ਹੀ ਮਾਨਸਿਕ ਭਾਵਨਾ ਅਨੁਸਾਰ ਪੇਸ਼ ਕੀਤਾ ਹੈ। ਕਾਗਜ਼ ਉਪਰ ਲਿਖੇ ਸ਼ਬਦਾ ਨੂੰ ਆਵਾਜ਼ ਦਾ ਲਿਬਾਸ ਪਹਿਨਾਉਂਣਾ ਕਿਸੇ ਵਿਗਿਆਨਿਕ ਕਾਰਜ਼ ਤੋਂ ਘੱਟ ਨਹੀਂ ਹੈ। ਉਹਨਾਂ ਇਸ ਕਾਰਜ਼ ਨੂੰ ਤਹਿ ਦਿਲੋਂ ਨੇਪਰੇ ਚਾੜ੍ਹਿਆ ਅਤੇ ਕਹਾਣੀ ਨਾਲ ਪੂਰਾ-ਪੂਰਾ ਇਨਸਾਫ਼ ਕੀਤਾ ਹੈ। ਇਸ ਲਈ ਮੈਂ ਉਹਨਾਂ ਦਾ ਹਮੇਸ਼ਾ ਰਿਣੀ ਰਹਾਂਗਾ। ਦੁਆ ਹੈ, ਪ੍ਰਮਾਤਮਾਂ ਉਹਨਾਂ ਦੇ ਨਾਲ-ਨਾਲ ਹਰਮਨ ਰੇਡੀਓ ਅਤੇ ਇਸ ਦੇ ਪਰਿਵਾਰ ਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ੇ।
ਭੁਪਿੰਦਰ।
No comments:
Post a Comment