ਚਮਤਕਾਰ ਕੋ ਨਮਸਕਾਰ.......’ਤੇ......ਸਤਿ ਸ਼੍ਰੀ ਅਕਾਲ !
ਮੈਂ, ਮਿੰਟੂ ਬਰਾੜ ਹੁਰਾਂ ਦਾ ਲੇਖ "ਚਮਤਕਾਰ ਕੋ ਨਮਸਕਾਰ" (By Sri Mintu Brar ji published in punjabi lekhak.com) ਪੜ੍ਹਦਿਆਂ ਕਿਤੇ-ਕਿਤੇ ਮਿੰਨ੍ਹਾ ਜਿਹਾ ਹੱਸਿਆ, ਕਦੇ ਗੰਭੀਰ ਹੋਇਆ , ਨਾਲੇ
ਭੋਰਾ ਕੁ ਡਰਿਆ ਵੀ। ਅੰਤ ਵਿੱਚ ਸੋਚਿਆ ਕਿ ਜੇ ਆਪ ਨੂੰ ਵੀ "ਬਾਬੇ" ਦਾ ਖਿਤਾਬ ਦੇ
ਦਿਆਂ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। "ਬਾਬਾ ਮਿੰਟੂ
ਬਰਾੜ"।
”ਭਾਜੀ
ਗੁਸਤਾਖ਼ੀ ਮੁਆਫ਼ !” ਜਿਵੇਂ "ਲੋਹੇ ਨੂੰ ਲੋਹਾ ਕੱਟਦਾ ਹੈ” ਉਵੇਂ ਹੀ ਭਾਜੀ ਹੋਰਾਂ ਆਪਣੇ ਗਿਆਨ ਦੇ "ਸੁਦਰਸ਼ਨ ਚੱਕਰ" ਨਾਲ ਬੀਬੀ ਦੇ "ਮਹਾਂ-ਗਿਆਨ" ਦੀਆਂ ਧੱਜੀਆਂ ਉਡਾਈਆਂ ਹਨ। ਇਸ ਤੇ ਹਰ ਸੁਹਿਰਦ ਪੰਜਾਬੀ ਨੂੰ ਮਿੰਟੂ ਵੀਰ ਦੀ ਪਿੱਠ ਠੋਕਣੀ ਬਣਦੀ ਹੈ। ਪਰ ਡਰਦਾ ਹਾਂ ਕਿ ਆਪ ਦੇ ਸੁਦਰਸ਼ਨ ਚੱਕਰ ਦੀ ਕਾਟ ਲਈ ਬੀਬੀ
ਕਿਤੇ ਕੋਈ.. "ਵਿਘਨ-ਚੱਕਰ" ਜਾਂ ਕੋਈ "ਘਣ-ਚੱਕਰ" ਹੀ
ਨਾ ਘੜਦੀ ਹੋਵੇ। ਕਹਿਣ ਤੋਂ ਭਾਵ ਆਪ ਜੀ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ, ਬੀਬੀ ਨੇ ਆਪ ਉੱਪਰ ਜੋ "ਮੁੱਠ ਚਲਾਉਣੀ" ਹੈ ਜਾਂ
ਕੋਈ “ਪਲੇਠਾ
ਛੱਡਣਾ” ਹੈ, ਪਹਿਲੀ ਗੱਲ ਤਾਂ ਇਹ ਆਸਟ੍ਰੇਲੀਆ ਤੱਕ ਪਹੁੰਚਦਾ ਨਹੀਂ, ...ਪਰ ਜੇ ਇਹ ਪਹੁੰਚ ਵੀ ਗਿਆ ਤਾਂ.....ਇਸ ਦਾ ਮੁਕਾਬਲਾ ਹੌਸਲੇ ਅਤੇ
ਦ੍ਰਿੜ ਇਰਾਦੇ ਨਾਲ਼, ਕੋਈ ਨਵਾਂ ਸ਼ਸਤਰ ਅਰਜਿਤ ਕਰ
ਕੇ ਕਰਨਾ। ਕਿਉਂਕਿ ਭਾਜੀ ਸੁਣਿਆ ਹੈ, ਅੱਜਕੱਲ ਪਲੇਠੇ ਵੀ ਲੋਅ ਦੀ ਰਫਤਾਰ ਨਾਲ ਚਲਦੇ ਹਨ।