Showing posts with label ਕਹਾਣੀਆਂ. Show all posts
Showing posts with label ਕਹਾਣੀਆਂ. Show all posts

Wednesday, May 20, 2015

ਮਿੰਨੀ ਕਹਾਣੀ


ਗਰੀਬੂ ਦੀ ਗਤੀ

ਦਿਆਲੋ ! ਕੁੜੇ ਅੱਜ ਉਹ ਬੈਠਾ,...ਸਾਨੂੰ ਦਿਸਦਾ
ਹਾਂ। ਉਹ ਬੈਠਾ ਐ ….ਕੁੜੇ । ਬਾਹਰਲੇ ਬਾਗ਼ ਦੇ ਇਕ ਕੁਬੜੇ ਅੰਬ ਦੇ ਬੂਟੇ ਤੇਮਹਾਰਾਜ ਨੇ ਗੰਭੀਰ ਪਰ ਸ਼ਾਂਤ-ਮੁਖ ਬਚਨ ਕੀਤੇ
ਕੌਣ ਮਹਾਰਾਜ ?”
ਮਹਾਰਾਜ ਦੇ ਏਨੇ ਬਚਨ ਸੁਣ ਕੇ ਸਾਰੇ ਟੱਬਰ ਵਿੱਚੋਂ ਸਭ ਤੋਂ ਮੁਹਰੇ ਮਹਾਰਾਜ ਦੇ ਨੇੜੇ ਬੈਠੀ ਦਿਆਲੋ ਦੇ ਸਾਹ ਸੂਤ ਗਏ। ਉਹ ਅੱਜ ਕਈ ਮਹੀਨਿਆਂ ਬਾਦ ਦਿਆਲੋ ਦੇ ਘਰ ਪਧਾਰੇ ਸਨ। ਧੰਨਭਾਗ ਸਨ।

Saturday, May 5, 2012

ਕਹਾਣੀ


ਸੇਹ ਦਾ ਤੱਕਲਾ

(Note: This story is about the power imposed on the weaker sections of society despite their poor financial condition to creat a vote bank. This was published in Punjabi Magazine “SAMUNDRON PAAR” published from Patiala Punjab (India) and has been sent to different magazines for publishing again. If any person like to publish the story anywhere, please send me an E-mail.        -Author)

ਦਿਨ ਕਾਫੀ ਨਿਕਲ ਆਇਆ ਸੀ। ਅੱਜ ਵੀ ਬਿੱਦੋ ਨੇ ਉਸ ਨੂੰ ਹਲੂਣ ਕੇ ਉਠਾਇਆ।
ਭਾਰੇ ਜਹੇ ਮਨ ਨਾਲ ਉਹ ਉਠਿਆ, ਡੰਗਰਾਂ ਨੂੰ ਪੱਠੇ ਪਾ ਕੇ ਉਸ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਅਤੇ ਮੁੜ ਮੰਜੇ ਤੇ ਆ ਬੈਠਾ। ਚੌਂਕੇ ਵਿੱਚ ਚਾਹ ਧਰਨ ਲਈ ਕੱਖ ਰੱਖਦੀ ਹੋਈ ਬਿੱਦੋ ਨੂੰ ਜਰਾ ਰੋਹਬ ਨਾਲ ਆਖਿਆ।

ਲਿਆ ਹੁਣ! ਚਾਹ ਦਾ ਕੱਪ ਦੇ ਵੀ ਦੇ ਕੇ ਅੱਜ ਵੀ ਦਿਹਾੜੀ ਤੜਵਾਉਣੀ ਐਂ!..ਅੱਗੇ ਈ ਪੰਦਰਾਂ-ਵੀਹ ਦਿਆੜੀਆਂ ਜਮਾਂ ਈ ਖਰਾਬ ਕਰ ਕੇ ਰੱਖਤੀਆਂ ਬੋਟਾਂ ਆਲਿਆਂ ਨੇ...।..ਐਮੇ ਖਾਹਮਖਾਹ ਸਰਪੰਚੀ ਗਲ ਪਾ ਕੇ ਰੱਖਤੀ...। ਵਾਹਲਾ ਪੰਗਾ ਤਾਂ ਸਰਪੰਚ ਨੇ ਈ ਪਾਇਆ,...ਆਂਹਦਾ ਸੀ ਪਈ ਆ ਮਾੜੇ ਜਹੇ ਸੈਨ ਈ ਕਰਨਾ ਐ...ਅਖੇ, ਬਾਕੀ ਸਾਰਾ ਕੁਝ ਮੈਂ ਸਾਂਭਲੂ। ਬੈਠੇ ਸੁੱਤੇ ਗਲ ਸਿਆਪਾ ਪਾ ਕੇ ਰੱਖਤਾ...ਜਣਾ-ਖਣਾ ਧੂਈ ਫਿਰਦਾ ਜਿਨੂੰ ਮਰਜੀ।




Wednesday, March 28, 2012

ਕਹਾਣੀ


ਜਗਣ ਦੀ ਭਰੀ
(Note: This story is published in internet magazine PUNJABI LEKHAK.COM & SHABAD SAANJH)

“ਕੋਈ ਫਿਕਰ ਈ ਨੀਂ।”
“ਮੇਰੇ ਬਾਦ ‘ਚ ਇਹ ਜਨਾਨੀ ਖਰੇ ਕੀ ਕਰਦੀ ਰਹਿੰਦੀ ਐ!.......ਲਗਦਾ, ਇਹ ਨਿਆਣਿਆਂ ਦੀ ਜ਼ਿੰਦਗੀ ਖ਼ਰਾਬ ਕਰੂ.......ਨਿੱਕੇ ਨੂੰ, ਇੱਲ ਦੀ ਥਾਂ ਕੁੱਕੜ ਨਈਂ ਆਉਂਦਾ.......’ਤੇ ਵੱਡੇ ਦਾ ਤਾਂ ਜਮਾਂ ਈ ਬੇੜਾ ਗਰਕਿਆ ਪਿਆ। ਉਹਦੀ ਮਟਕ-ਗਸ਼ਤੀ ਤੇ ਪਤੰਗ-ਬਾਜੀ ਈ ਸੂਤ ਨੀਂ ਆਉਂਦੀ ....ਸਾਰਾ ਦਿਨ। ਸਕੂਲ ਆਲੇ ਮਾਹਟਰ ਬੀ....ਪਤਾ ਨੀ ਕੀ ਕਰਦੇ ਰਹਿੰਦੇ ਐ.....ਸਕੂਲੇ?”
“ਪ੍ਰਸ਼ਾਦੇ ਛਕੋ.....ਤੇ ਚਲੋ ਘਰਾਂ ਨੂੰ।”
“ਚਲ ਮੇਰੇ ਭਾਈ।”




Sunday, March 25, 2012

ਮਿੰਨੀ ਕਹਾਣੀ


ਢੁੱਕਵਾਂ ਵਾਕ
(Note: Published in internet magazine Punjabi Lekhak.com & Shabad Saanjh)
ਸਟੋਰ 'ਤੇ ਕੰਮ ਕਰਦਿਆਂ ਮੈਂ ਗਾਹਕਾਂ ਨਾਲ ਅਕਸਰ ਖਿੜੇ-ਮੱਥੇ ਅਤੇ ਹਾਸਰਸ ਭਰੇ ਲਹਿਜੇ ਨਾਲ ਪੇਸ਼ ਆਉਂਦਾ ਹਾਂ।
ਅੱਜ ਸਵੇਰੇ  ਕੋਈ ਤੀਹ-ਬੱਤੀ ਕੁ ਸਾਲ ਦੀ ਇੱਕ ਔਰਤ ਸਟੋਰ ਵਿੱਚ ਸੌਦਾ ਖਰੀਦਣ ਲਈ ਆਈ। ਲਾਈਨ ਵਿੱਚ ਖੜੀ ਉਹ
ਮੈਨੂੰ ਕੁਝ ਅਜੀਬ ਜਿਹੀ ਲੱਗ ਰਹੀ ਸੀ। ਜਦੋਂ ਉਸ ਦੀ ਵਾਰੀ ਆਈ ਤਾਂ ਸਟੋਰ ਵਿੱਚੋਂ ਇਕੱਠਾ ਕੀਤਾ ਸਾਰਾ ਸਾਮਾਨ ਉਸ
ਨੇ ਕਾਊਂਟਰ 'ਤੇ ਰੱਖ ਦਿੱਤਾ।