ਹਾਇਕੁ (ਗਰਮੀ ਦੀ ਰੁੱਤ)
(Note: These Haiku are published in punjabi haiku website "HAIKU LOK" recently.)
1.
ਉੱਚਾ ਉੱਡਦਾ
ਬਾਰਿਸ਼ ਨੂੰ ਆਇਆ
ਬਬੀਹਾ ਬੋਲੇ
2.
ਮੱਥੇ ਪਸੀਨਾ
ਮੋਢੇ ਉਪਰ ਕਹੀ
ਬਿਜਲੀ ਗੁੱਲ
3.
“ਕੁਲਫ਼ੀ ਲਓ”
ਕੁਲਫ਼ੀ ਵਾਲਾ ਭਾਈ
ਜੇਬ ‘ਚ ਧੇਲੀ
4.
ਪਿੰਡ ਦਾ ਸੂਆ
ਸਿਖਰ ਦੁਪਹਿਰੇ
ਮਾਰਦੇ ਛਾਲਾਂ
5.
ਦਾਜ ਬਣਾਵੇ
ਸਹੇਲੀਆਂ ‘ਚ ਬੈਠੀ
ਬੁਣਦੀ ਪੱਖੀ
ਭੂਪਿੰਦਰ।
ਸਾਰੇ ਹਾਇਕੁ ਸ਼ਲਾਘਾਯੋਗ ਹਨ। ਗਰਮੀ ਦੀ ਰੁੱਤ ਦਾ ਬਹੁਤ ਹੀ ਵਧੀਆ ਤਰੀਕੇ ਨਾਲ਼ ਹਾਇਕੁ ਵਿੱਚ ਚਿੱਤਰਣ ਕੀਤਾ ਹੈ। ਕਿਤੇ ਬਬੀਹਾ ਮੀਂਹ ਨੂੰ ਤਰਸ ਰਿਹਾ ਹੈ ਤੇ ਕਿਤੇ ਬਿਜਲੀ ਕੱਟ ਬਾਰੇ ਗੱਲ ਕੀਤੀ ਹੈ। ਕੁਲਫ਼ੀ ਵਾਲ਼ੇ ਭਾਈ ਦਾ ਹੋਕਾ ਵੀ ਸੁਣਿਆ। ਪਿੰਡ ਦੇ ਸੂਏ ਦਾ ਨਜ਼ਾਰਾ ਵੀ ਵੇਖਿਆ ਤੇ ਪੁਰਾਣੇ ਪਿੰਡ ਵੀ ਵੇਖਿਆ ਜਿੱਥੇ ਦਾਜ ਲਈ ਪੱਖੀ ਬੁਣੀ ਜਾ ਰਹੀ ਹੈ।
ReplyDeleteਵਧੀਆ ਲੇਖਣ ਲਈ ਵਧਾਈ !
ਹਰਦੀਪ
ਪਹਿਲਾਂ ਇਹ ਹਾਇਕੁ ਹਾਇਕੁ-ਲੋਕ 'ਤੇ ਪੜ੍ਹੇ ਤੇ ਅੱਜ ਦੋਬਾਰਾ ਪੜ੍ਹ ਕੇ ਵੀ ਓਨਾ ਹੀ ਸੁਆਦ ਆਇਆ।
ReplyDeleteਬਹੁਤ ਵਧੀਆ ਭੂਪਿੰਦਰ ਵੀਰੇ !
ਵਰਿੰਦਰਜੀਤ