Sunday, September 30, 2012

ਕਵਿਤਾ/ਨਜ਼ਮ


ਤਪਸ਼

ਅੰਤਾਂ ਦੀ ਤਪਸ਼

ਮੇਰੇ ਅੰਦਰਲੇ ਸੇਕ ਨੂੰ ਹਲੂਣਾ ਦੇਂਦੀ ਹੈ
ਤੇ ਫੇਰ, ਅੱਖਾਂ ਮੀਟੀ
ਸੁਪਨਿਆਂ ,
ਮੈਨੂੰ ਧਰਤੀ ਦੀ ਛਾਤੀ ਤੇ

ਹਲਕੀ ਕਿਣ-ਮਿਣ, ਕਿਣ-ਮਿਣ

ਦਾ ਅਹਿਸਾਸ ਹੋਇਆ ਹੈ

ਹੁਣ ਮੈਂ ਆਨੰਦਿਤ ਹਾਂ,

ਐਪਰ, ਤਪਸ਼,

ਜੋ ਹਰ ਬੀਜ ਦੀ ਜ਼ਰੂਰਤ

ਅਤੇ ਇਕ ਸਾਂਝ ਵੀ ਹੈ,

ਹਾਜ਼ਰ ਹੈ........

ਭੂਪਿੰਦਰ।

Monday, September 10, 2012

ਗ਼ਜ਼ਲ

ਬੇਸਹਾਰਾ ਸ਼ਹਿਰ
 
ਕੋਈ ਚੋਰੀ-ਚੋਰੀ ਲਾ ਗਿਆ, ਤੇਰੇ ਵਿਹੜੇ ਬੂਟਾ ਜ਼ਹਿਰ ਦਾ
ਕੋਈ ਨੀਂਹ 'ਚ ਪੱਥਰ ਧਰ ਗਿਆ, ਕਿਸੇ ਖਸਮਾਂ ਖਾਣੇ ਕਹਿਰ ਦਾ
 
ਵੇ! ਰੁਲ ਗਈ ਜਵਾਨੀ ਝੋਬਰਾ, ਸਭ ਸੁਪਨੇ ਚਕਨਾ ਚੂਰ ਨੇ
ਨਾ ਕਦੇ ਉਨੀਂਦੋ ਜਾਗਿਆ, ਤੂੰ ਸੁੱਤਾ ਕਿਹੜੇ ਪਹਿਰ ਦਾ

Sunday, September 9, 2012

ਹਾਇਕੁ (ਨਵ-ਵਿਆਹੁਤਾ ਤੇ ਮਾਹੀ)

ਹਾਲ ਹੀ ਵਿਚ ਪਰਚਾ ਹਾਇਕੁ-ਲੋਕ ਵਿਚ ਛਪੇ ਕੁਝ ਹੋਰ ਹਾਇਕੁ ਪੇਸ਼ ਕਰ ਰਿਹਾ ਹਾਂ। ਵਿਸ਼ਾ ਹੈ "ਨਵ-ਵਿਆਹੁਤਾ ਅਤੇ ਮਾਹੀ"। 

1.

ਕਾਰ 'ਚ ਡੋਲੀ
ਅੱਧਵਾਟੇ ਪਹੁੰਚੀ
ਇਕ ਦਿਲ ਦੋ

..........ਇਕ ਨਵ-ਵਿਆਹੁਤਾ ਦੇ ਮਨ ਦੀ ਅਵਸਥਾ ਨੂੰ ਬਿਆਨ ਕਰਦਾ ਹਾਇਕੁ। ਇਸ ਦੋ-ਦਿਲੀ ਅਵਸਥਾ ਵਿਚ ਭਾਵੇਂ ਉਸਦਾ ਮਨ ਕਦੇ ਡੋਲਦਾ ਵੀ ਹੈ ਪਰ, ਸੱਚ ਉਹ ਦੋ ਪਰਿਵਾਰਾਂ ਨੂੰ ਜੋੜ ਕੇ ਆਪ ਆਪਣੀ ਹੋਂਦ ਵਿਚ ਅਮੀਰ ਹੋ ਜਾਂਦੀ ਹੈ।