ਹਾਲ ਹੀ ਵਿਚ ਪਰਚਾ ਹਾਇਕੁ-ਲੋਕ ਵਿਚ ਛਪੇ ਕੁਝ ਹੋਰ ਹਾਇਕੁ ਪੇਸ਼ ਕਰ ਰਿਹਾ ਹਾਂ। ਵਿਸ਼ਾ ਹੈ "ਨਵ-ਵਿਆਹੁਤਾ ਅਤੇ ਮਾਹੀ"।
1.
ਕਾਰ 'ਚ ਡੋਲੀ
ਅੱਧਵਾਟੇ ਪਹੁੰਚੀ
ਇਕ ਦਿਲ ਦੋ
..........ਇਕ ਨਵ-ਵਿਆਹੁਤਾ ਦੇ ਮਨ ਦੀ ਅਵਸਥਾ ਨੂੰ ਬਿਆਨ ਕਰਦਾ ਹਾਇਕੁ। ਇਸ ਦੋ-ਦਿਲੀ ਅਵਸਥਾ ਵਿਚ ਭਾਵੇਂ ਉਸਦਾ ਮਨ ਕਦੇ ਡੋਲਦਾ ਵੀ ਹੈ ਪਰ, ਸੱਚ ਉਹ ਦੋ ਪਰਿਵਾਰਾਂ ਨੂੰ ਜੋੜ ਕੇ ਆਪ ਆਪਣੀ ਹੋਂਦ ਵਿਚ ਅਮੀਰ ਹੋ ਜਾਂਦੀ ਹੈ।
2.
ਨਵ-ਵਿਆਹੀ
ਚਿਹਰੇ ਤੇ ਉਦਾਸੀ
ਮਾਹੀ ਚੱਲਿਆ
3.
ਬਨੇਰੇ ਤੇ ਕਾਂ
ਡਾਕੀਏ ਦੀ ਉਡੀਕ
ਛੁੱਟੀ ਦਾ ਦਿਨ
4.
ਮੁੰਹ-ਜ਼ੁਬਾਨੀ
ਪੜ੍ਹਦੀ ਪਈ ਚਿੱਠੀ
ਗੂੰਝ ਮਾਹੀ ਦੀ
5.
ਮਾਹੀ ਆਇਆ
ਭੁੰਜੇ ਪੈਰ ਨਾ ਲੱਗੇ
ਪਹਿਲੀ ਛੁੱਟੀ
ਭੂਪਿੰਦਰ।
ਵਿਆਹੁਲੀ ਕੁੜੀ ਦੀ ਮਨ ਦੀ ਅਵਸਥਾ ਨੂੰ ਬਿਆਨਦੇ ਬਹੁਤ ਹੀ ਵਧੀਆ ਹਾਇਕੁ। ਵਧਾਈ ਦੇ ਪਾਤਰ ਹੋ।
ReplyDeleteਹਰਦੀਪ
ਇਹ ਹਾਇਕੁ ਪਹਿਲਾਂ ਹਾਇਕੁ-ਲੋਕ 'ਤੇ ਪੜ੍ਹੇ ਤੇ ਅੱਜ ਦੋਬਾਰਾ ਪੜ੍ਹ ਕੇ ਵੀ ਓਨੇ ਹੀ ਤਰੋ-ਤਾਜ਼ਾ ਲੱਗੇ।
ReplyDeleteਵਰਿੰਦਰਜੀਤ