ਤਪਸ਼
ਅੰਤਾਂ ਦੀ ਤਪਸ਼
ਮੇਰੇ ਅੰਦਰਲੇ ਸੇਕ ਨੂੰ ਹਲੂਣਾ ਦੇਂਦੀ ਹੈ
ਮੇਰੇ ਅੰਦਰਲੇ ਸੇਕ ਨੂੰ ਹਲੂਣਾ ਦੇਂਦੀ ਹੈ
ਤੇ ਫੇਰ, ਅੱਖਾਂ ਮੀਟੀ
ਸੁਪਨਿਆਂ ‘ਚ,
ਮੈਨੂੰ ਧਰਤੀ ਦੀ ਛਾਤੀ ‘ਤੇ ਹਲਕੀ ਕਿਣ-ਮਿਣ, ਕਿਣ-ਮਿਣ
ਦਾ ਅਹਿਸਾਸ ਹੋਇਆ ਹੈ
ਹੁਣ ਮੈਂ ਆਨੰਦਿਤ ਹਾਂ,
ਐਪਰ, ਤਪਸ਼,
ਜੋ ਹਰ ਬੀਜ ਦੀ ਜ਼ਰੂਰਤ
ਅਤੇ ਇਕ ਸਾਂਝ ਵੀ ਹੈ,
ਹਾਜ਼ਰ ਹੈ........
ਭੂਪਿੰਦਰ।
ਭੂਪਿੰਦਰ ਵੀਰ ਜੀ,
ReplyDeleteਤਪਸ਼ ਨੂੰ ਅਨੋਖੇ ਅੰਦਾਜ਼ 'ਚ ਪੇਸ਼ ਕੀਤਾ। ਪੜ੍ਹ ਕੇ ਅਨੰਦ ਆਇਆ।
ਸ਼ੁੱਭ-ਇੱਛਾਵਾਂ !
ਵਰਿੰਦਰਜੀਤ
ਬਹੁਤ ਸੋਹਣੀ ਕਵਿਤਾ !
ReplyDeleteਇਹ ਤਪਸ਼ ਹਰ ਇੱਕ ਨੂੰ ਹਲੂਣੇ !
ਹਰਦੀਪ