ਕੀ ਹੁੰਦਾ ਪੰਜਾਬ ਏ ਸੱਜਣਾ, ਕਿਸਨੂੰ ਕਹਿੰਦੇ ਅਣਖ ਪੰਜਾਬੀ?
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?
ਲਿਖਣ ‘ਤੇ ਬੋਲਣ ਠੇਠ ਮਾਂ-ਬੋਲੀ, ਭੁੱਲਦੇ ਨਹੀਂ ਸਤਿਕਾਰ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?
ਤੁਰ੍ਹਲੇ ਵਾਲੀ ਪੱਗ ਵੀ ਬੰਨ੍ਹਦੇ, ਕਦੇ-ਕਦੇ ‘ਸ਼ਾਹਕਾਰ’ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?
ਕਿਸੇ ਅਹਿਮਦ ਸ਼ਾਹ ਤੋਂ ਕਦੇ ਨਾ ਡਰਦੇ, ਖਾਣ-ਪੀਣ ਦਾ ਲਾਹਾ ਕਰਦੇ,
ਰੋਟੀ ਮਿੱਸੀ ਸਾਗ ਸਰੋਂ ਦਾ, ਬਣ ਮੱਖਣਾਂ ਸ਼ਿੰਗਾਰ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?
ਰਿਸ਼ਤਿਆਂ ‘ਤੇ ਮੋਹ ਡੁੱਲ-ਡੁੱਲ ਪੈਂਦਾ, ਯਾਰਾਂ ਦੇ ਨੇ ਯਾਰ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?
ਲੱਕ-ਭੰਨਣ ‘ਤੇ ਬੰਟੇ ਖੇਡਣ, ਦੌੜਨ ਨਜ਼ਰਾਂ ਦੀ ਰਫਤਾਰ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?
ਜੁਲਮ ਨਾ ਕਰਨਾ, ਨਾਹੀਂ ਸਹਿਣਾ, ਚੁੱਕ ਲੈਣੀ ਤਲਵਾਰ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?
ਇਸ ਧਰਤੀ ‘ਤੇ ਕੀਮਤ-ਕਦਰਾਂ, ਮਾਣਨਗੇ ਤਿਉਹਾਰ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?
ਪੰਜਾਬੀ ਸੱਭਿਆਚਾਰ ਦੀ ਸੋਹਣੀ ਝਲਕ ਪੇਸ਼ ਕਰਦੀ ਤੇ ਨਵੀਂ ਪੀੜ੍ਹੀ ਨੂੰ ਵਧੀਆ ਸੁਨੇਹਾ ਦਿੰਦੀ ਨਜ਼ਮ !
ReplyDeleteਇੱਕ ਵਧੀਆ ਨਜ਼ਮ. ਪੜ੍ਹ ਕੇ ਚੰਗੀ ਲੱਗੀ ।
ReplyDeleteਪੰਜਾਬੀ ਸੱਭਿਆਚਾਰ ਬਾਰੇ ਵਧੀਆ ਰਚਨਾ ।
ReplyDelete