ਸੋਹਣੀ ਪਤਝੜ
ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ।
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ।
ਭੂਰੇ, ਲਾਲ ‘ਤੇ ਪੀਲ਼ੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
ਮਟਕ-ਮਟਕ ਕੇ ਭੋਇੰ ‘ਤੇ ਡਿਗਦੇ , ਨਟਖਟ ‘ਤੇ ਫੁਰਤੀਲੇ ਪੱਤੇ।
ਸੀਤਲ ਆਉਣ ਪੱਛੋਂ ਦੇ ਬੁਲੇ, ਟਾਹਣੀ ਜੁੜਿਆਂ ਲਾਈ ਖੜ-ਖੜ।
ਨ੍ਰਿਤ-ਮੁਦਰਾ ਦਾ ਆਸਣ ਕਰਿਆ, ਚੁੱਪ ਸਾਧ ਇਕੋ ਰੁਖ਼ ਧਰਿਆ,
ਤੂਤ, ਧ੍ਰੇਕ ਸਭ ਟਾਹਲੀ, ਕਿੱਕਰ, ਰੁੱਤ ਵਰੇ ਜਿਉਂ ਲਾੜੀ ਵਰਿਆ।
ਮਸਤੀ ਘੁਟ-ਘੁਟ ਜਾਮ ਚੜ੍ਹਾ ਕੇ, ਰੁੱਖ ਮਦਹੋਸ਼ ਹੋਏ ਨੇ ਝੜ-ਝੜ।
ਤੂਤ, ਧ੍ਰੇਕ ਸਭ ਟਾਹਲੀ, ਕਿੱਕਰ, ਰੁੱਤ ਵਰੇ ਜਿਉਂ ਲਾੜੀ ਵਰਿਆ।
ਮਸਤੀ ਘੁਟ-ਘੁਟ ਜਾਮ ਚੜ੍ਹਾ ਕੇ, ਰੁੱਖ ਮਦਹੋਸ਼ ਹੋਏ ਨੇ ਝੜ-ਝੜ।
ਤਿਤਲੀਆਂ, ਭੌਰੇ, ਫੁੱਲ ਤੇ ਕਲੀਆਂ, ਬਹਿਸ਼ਤ ਲੈਣ ਨਜ਼ਾਰੇ ਚੱਲੀਆਂ,
ਪੁੰਗਰ ਦੀ ਬਹਾਰ ਨੂੰ ਮੁੜਕੇ, ਰੂਪ ਬਦਲ ਕੇ ਆਉਣਾ ਝੱਲੀਆਂ।
ਕੁਦਰਤ ਕਾਰੀਗਰ ਫਿਰ ਲਾਉਣਾ, ਆਪੋ-ਆਪਣੀ ਜਗ੍ਹਾ ਤੇ ਘੜ-ਘੜ।
ਕੁਦਰਤ ਕਾਰੀਗਰ ਫਿਰ ਲਾਉਣਾ, ਆਪੋ-ਆਪਣੀ ਜਗ੍ਹਾ ਤੇ ਘੜ-ਘੜ।
ਧੁਆਂਖ, ਸਰਦ ਰੁੱਤ ਦੀ ਘੋਲੀ, ਸਾਰੀ ਫਿਜ਼ਾ ਚ
ਪੋਲੀ-ਪੋਲੀ,
ਸੂਰਜ ਤੇਜ ਮੁਕਾਵੇ ਪੈਂਡਾ, ਟਿਕੀ ਰਾਤ, ਚੁੱਪ ਕੁਝ ਨਾ ਬੋਲੀ।ਕੱਚੀ ਧੁੱਪ, ਨਿੱਘ ਪਿਆ ਖੁਰਦਾ, ਪਰਛਾਵੇਂ ਸਰਕਾਵਣ ਫੜ-ਫੜ।
ਕਿਰਤ ਮਿਲੇ ਹਰ ਬਸ਼ਰ ਦੇ ਤਾਈਂ, ਮੁੱਕੇ ਫਾਹਾ ਭੁੱਖ ਦੇ ਯੱਭ ਦਾ।
ਹਰ ਮੁਲਕ ਦੇ ਘਰ-ਘਰ ਹੜ੍ਹ ਜਾਣ, ਖੁਸ਼ੀਆਂ-ਖੇੜੇ ਆਵਣ ਚੜ੍ਹ-ਚੜ੍ਹ।
ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ।
Note: published in punjabi lekhak and punjab mail.
ਪੱਤਝੜ ਨੂੰ ਬਹੁਤ ਹੀ ਸੋਹਣੇ ਸ਼ਬਦਾਂ 'ਚ ਬਿਆਨ ਕੀਤਾ ਹੈ । ਇਹ ਸਤਰਾਂ ਖਾਸ ਖਿੱਚ ਰੱਖਦੀਆਂ ਹਨ ।
ReplyDeleteਭੂਰੇ, ਲਾਲ ‘ਤੇ ਪੀਲ਼ੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
ਮਟਕ-ਮਟਕ ਕੇ ਭੋਇੰ ‘ਤੇ ਡਿਗਦੇ , ਨਟਖਟ ‘ਤੇ ਫੁਰਤੀਲੇ ਪੱਤੇ।
ਨਵੇਂ ਸਾਲ ਦੀਆਂ ਮੁਬਾਰਕਾਂ !
ReplyDeleteਪੱਤਝੜ ਦਾ ਖੁਸ਼ੀ ਦੇ ਰੰਗ ਲਿਆਉਣਾ .......ਵਧੀਆ ਲੱਗਾ ।
ReplyDelete