Tuesday, May 15, 2012

ਕਵਿਤਾ/ਨਜ਼ਮ


ਸ਼ੇਰਨੀ
(Note: published in punjabi lekhak.com)

ਜਿਨ੍ਹਾਂ ਬਾਗ਼ਾਂ ਦੀ ਮੈਂ ਸ਼ੇਰਨੀ, ਉਹ ਕਿੱਥੇ ਬਾਗ਼ਾਂ ਵਾਲੇ ?

ਜਿਨ੍ਹਾਂ ਹੱਥਾਂ ਦੀ ਮੈਂ ਕਿਰਤ ਹਾਂ, ਉਹ ਕਿੱਥੇ ਭਾਗਾਂ ਵਾਲੇ ?

ਮੈਂ ਸੱਪਾਂ ਦੇ ਪੁੱਤ-ਪੋਤਰੇ, ਸਨ ਮਰ-ਮਰ ਪਾਲੇ ।

ਉਹਨਾਂ ! ਮੇਰਿਆਂ ਨੂੰ ਹੀ ਡੰਗ ਲਿਆ, ਕਰ ਘਾਲੇ-ਮਾਲੇ ।

ਹੁਣ ਛੁਰੀਆਂ ਲੈ ਲੈ ਘੁੰਮਦੇ, ਮੇਰੇ ਆਲੇ-ਦੁਆਲੇ ।

ਤੇ ਮੇਰੇ ਲਾਡਲਿਆਂ ਦੇ ਸਹਿਕਦੇ, ਹੱਲਾਂ ਦੇ ਫਾਲੇ ।

ਉੱਜੜੇ ! ਕਿਹੜੇ ਹਾਲੀਂ ਹੋਣਗੇ, ਹੋਣੇ ਠਰਦੇ ਪਾਲੇ ।

ਮੇਰੀ ਬੁੱਕਲ ਜੋ ਵਿੱਚ ਬਚੇ ਨੇ, ਉਹ ਨਸ਼ਿਆਂ ਖਾ ਲਏ ।

ਬਾਕੀ ਕਰ ਦੋ-ਮੂੰਹੀਂ ਲੈ ਗਈ, ਮੇਰੇ ਕੋਲੋਂ ਉਧਾਲੇ ।

ਤੇ ਹੁਣ ਪਾਣੀ ਓਪਰੇ ਵਹਿੰਦੇ ਨੇ, ਮੇਰੇ ਖਾਲੇ-ਖਾਲੇ ।

ਕੌਣ, ਦੱਸੋ ਕਲਮਾਂ ਵਾਲਿਉ, ਹੁਣ ਕਿਰਤ ਸੰਭਾਲੇ ?

ਕੌਣ, ਦੱਸੋ ਦੁਨੀਆਂ ਵਾਲਿਉ, ਹੁਣ ਬਾਗ਼ ਸੰਭਾਲੇ ?

ਜਿਨ੍ਹਾਂ ਬਾਗ਼ਾਂ ਦੀ ਮੈਂ ਸ਼ੇਰਨੀ, ਉਹ ਕਿੱਥੇ ਬਾਗ਼ਾਂ ਵਾਲੇ ?

ਜਿਨ੍ਹਾਂ ਹੱਥਾਂ ਦੀ ਮੈਂ ਕਿਰਤ ਹਾਂ, ਉਹ ਕਿੱਥੇ  ਭਾਗਾਂ ਵਾਲੇ” ?



ਭੂਪਿੰਦਰ।

1 comment:

  1. ਡੂੰਘੇ ਭਾਵ ਵਾਲ਼ੀ ਕਵਿਤਾ।
    ਕਈ ਵਾਰ ਪੜ੍ਹੀ!
    ਰੱਬ ਕਰੇ ਬਾਗਾਂ ਦੇ ਮਾਲਕ ਆਵਦੇ ਬਾਗਾਂ ਨੂੰ ਪਰਤ ਜਾਣ !
    ਓਨ੍ਹਾਂ ਦੇ ਭਾਗਾਂ ਨਾਲ਼ ਹੀ ਖੇੜਾ ਆਵੇਗਾ !

    ਹਰਦੀਪ

    ReplyDelete