Monday, November 19, 2012

ਕਵਿਤਾ/ਨਜ਼ਮ


ਸੋਹਣੀ ਪਤਝੜ

ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ 

ਭੂਰੇ, ਲਾਲ ਤੇ ਪੀਲ਼ੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
ਮਟਕ-ਮਟਕ ਕੇ ਭੋਇੰ ਤੇ ਡਿਗਦੇ , ਨਟਖਟ ਤੇ ਫੁਰਤੀਲੇ ਪੱਤੇ।
ਸੀਤਲ ਆਉਣ ਪੱਛੋਂ ਦੇ ਬੁਲੇ, ਟਾਹਣੀ ਜੁੜਿਆਂ ਲਾਈ ਖੜ-ਖੜ।

ਨ੍ਰਿਤ-ਮੁਦਰਾ ਦਾ ਆਸਣ ਕਰਿਆ, ਚੁੱਪ ਸਾਧ ਇਕੋ ਰੁਖ਼ ਧਰਿਆ,
ਤੂਤ, ਧ੍ਰੇਕ ਸਭ ਟਾਹਲੀ, ਕਿੱਕਰ, ਰੁੱਤ ਵਰੇ ਜਿਉਂ ਲਾੜੀ ਵਰਿਆ।
ਮਸਤੀ ਘੁਟ-ਘੁਟ ਜਾਮ ਚੜ੍ਹਾ ਕੇ, ਰੁੱਖ ਮਦਹੋਸ਼ ਹੋਏ ਨੇ ਝੜ-ਝੜ।

Sunday, November 11, 2012

ਹਾਇਕੁ (ਦਿਵਾਲੀ ਦਾ ਤਿਉਹਾਰ)


ਦਿਵਾਲੀ


ਆਈ ਦਿਵਾਲੀ, ਆਈ ਦਿਵਾਲੀ
ਖੁਸ਼ੀਆਂ ਖੇੜੇ ਲਿਆਈ ਦਿਵਾਲੀ।
ਦੁਆ ਹੈ, ਦੀਵਿਆਂ ਦਾ ਤਿਉਹਾਰ ਦਿਵਾਲੀ, ਸਭ ਪਾਸੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਚੇਤਨਾ ਦੀ ਫ਼ਸਲ ਵੱਲੋਂ ਸਭ ਨੂੰ ਲੱਖ-ਲੱਖ ਵਧਾਈ। ਪ੍ਰਮਾਤਮਾਂ ਕਰੇ ਇਹ ਦਿਨ ਸਭ ਲਈ ਆਸਾਂ ਤੇ ਚਾਵਾਂ ਦੇ ਪੂਰਿਆਂ ਹੋਣ ਵਾਲਾ ਹੋਵੇ ਅਤੇ ਆਉਣ ਵਾਲਾ ਸਾਲ 2013 ਭਾਗਾਂ ਭਰਿਆ ਚੜ੍ਹੇ। ਜਗਮਗ ਕਰਦੇ ਦੀਵਿਆਂ ਵਰਗੇ ਕੁਝ ਹੋਰ ਹਾਇਕੁ :-  1)

ਆਈ ਦਿਵਾਲੀ
ਖੁਸ਼ੀਆਂ ਦਾ ਮਾਹੌਲ
ਖਿੜਿਆ ਦਿਨ

2)

ਗੁਰੂ-ਦੁਆਰੇ
ਵਡੇਰਿਆਂ ਦਾ ਦੀਵਾ
ਬੇਬੇ ਜਗਾਵੇ

3)

ਧਮਾਕੇਦਾਰ
ਚਲਦੇ ਨੇ ਪਟਾਖ਼ੇ
ਰੌਸ਼ਨ ਰਾਤ
Sunday, September 30, 2012

ਕਵਿਤਾ/ਨਜ਼ਮ


ਤਪਸ਼

ਅੰਤਾਂ ਦੀ ਤਪਸ਼

ਮੇਰੇ ਅੰਦਰਲੇ ਸੇਕ ਨੂੰ ਹਲੂਣਾ ਦੇਂਦੀ ਹੈ
ਤੇ ਫੇਰ, ਅੱਖਾਂ ਮੀਟੀ
ਸੁਪਨਿਆਂ ,
ਮੈਨੂੰ ਧਰਤੀ ਦੀ ਛਾਤੀ ਤੇ

ਹਲਕੀ ਕਿਣ-ਮਿਣ, ਕਿਣ-ਮਿਣ

ਦਾ ਅਹਿਸਾਸ ਹੋਇਆ ਹੈ

ਹੁਣ ਮੈਂ ਆਨੰਦਿਤ ਹਾਂ,

ਐਪਰ, ਤਪਸ਼,

ਜੋ ਹਰ ਬੀਜ ਦੀ ਜ਼ਰੂਰਤ

ਅਤੇ ਇਕ ਸਾਂਝ ਵੀ ਹੈ,

ਹਾਜ਼ਰ ਹੈ........

ਭੂਪਿੰਦਰ।

Monday, September 10, 2012

ਗ਼ਜ਼ਲ

ਬੇਸਹਾਰਾ ਸ਼ਹਿਰ
 
ਕੋਈ ਚੋਰੀ-ਚੋਰੀ ਲਾ ਗਿਆ, ਤੇਰੇ ਵਿਹੜੇ ਬੂਟਾ ਜ਼ਹਿਰ ਦਾ
ਕੋਈ ਨੀਂਹ 'ਚ ਪੱਥਰ ਧਰ ਗਿਆ, ਕਿਸੇ ਖਸਮਾਂ ਖਾਣੇ ਕਹਿਰ ਦਾ
 
ਵੇ! ਰੁਲ ਗਈ ਜਵਾਨੀ ਝੋਬਰਾ, ਸਭ ਸੁਪਨੇ ਚਕਨਾ ਚੂਰ ਨੇ
ਨਾ ਕਦੇ ਉਨੀਂਦੋ ਜਾਗਿਆ, ਤੂੰ ਸੁੱਤਾ ਕਿਹੜੇ ਪਹਿਰ ਦਾ

Sunday, September 9, 2012

ਹਾਇਕੁ (ਨਵ-ਵਿਆਹੁਤਾ ਤੇ ਮਾਹੀ)

ਹਾਲ ਹੀ ਵਿਚ ਪਰਚਾ ਹਾਇਕੁ-ਲੋਕ ਵਿਚ ਛਪੇ ਕੁਝ ਹੋਰ ਹਾਇਕੁ ਪੇਸ਼ ਕਰ ਰਿਹਾ ਹਾਂ। ਵਿਸ਼ਾ ਹੈ "ਨਵ-ਵਿਆਹੁਤਾ ਅਤੇ ਮਾਹੀ"। 

1.

ਕਾਰ 'ਚ ਡੋਲੀ
ਅੱਧਵਾਟੇ ਪਹੁੰਚੀ
ਇਕ ਦਿਲ ਦੋ

..........ਇਕ ਨਵ-ਵਿਆਹੁਤਾ ਦੇ ਮਨ ਦੀ ਅਵਸਥਾ ਨੂੰ ਬਿਆਨ ਕਰਦਾ ਹਾਇਕੁ। ਇਸ ਦੋ-ਦਿਲੀ ਅਵਸਥਾ ਵਿਚ ਭਾਵੇਂ ਉਸਦਾ ਮਨ ਕਦੇ ਡੋਲਦਾ ਵੀ ਹੈ ਪਰ, ਸੱਚ ਉਹ ਦੋ ਪਰਿਵਾਰਾਂ ਨੂੰ ਜੋੜ ਕੇ ਆਪ ਆਪਣੀ ਹੋਂਦ ਵਿਚ ਅਮੀਰ ਹੋ ਜਾਂਦੀ ਹੈ।Wednesday, August 29, 2012

ਕਵਿਤਾ/ਨਜ਼ਮ

ਇਕ ਬੱਦਲ
 
ਬਿਖਰਿਆ ਵਿਚ ਆਸਮਾਨ ਦੇ,
ਬਿਰਹੋਂ ਦੇ ਦੋਜ਼ਖ਼ ਪੈ ਰਿਹੈ ਸੜਨਾ।
ਲਿਸ਼ਕ-ਲਿਸ਼ਕ ਮਹਿਬੂਬ ਤੇ ਮਰਨਾ,
ਮੁੱਕਿਆ, ਮੇਰਾ ਸਾਉਣ ‘ਚ ਵਰ੍ਹਨਾ।
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?Monday, July 16, 2012

ਹਾਇਕੁ ( ਸਾਉਣ ਮਹੀਨੇ ਦਾ ਪਹਿਲਾ-ਛੱਲਾ)
ਜੇਠ-ਹਾੜ੍ਹ ਦੀਆਂ ਧੁੱਪਾਂ ਦੀ ਤਪਸ਼ ਨੇ ਬਨਸਪਤੀ, ਜਨ-ਜੀਵਨ ਅਤੇ ਧਰਤੀ ਦੀਆਂ ਹੋਰ ਸਫ਼ਾਂ ਅੰਦਰ ਆਪਣਾ ਜੋ ਰੋਹਬ ਜਮਾ ਰੱਖਿਆ ਸੀ ਉਹ ਹੁਣ ਸਓਣ ਦੇ ਛੜਾਕਿਆਂ ਨਾਲ ਖਤਮ ਹੋ ਗਿਆ ਹੈ। ਇਸ ਦੀ ਤੁਲਨਾ ਜੇ ਕਿਸੇ ਜ਼ਾਲਮ ਰਾਜੇ ਦੇ ਰਾਜ-ਭਾਗ ਨਾਲ ਕਰ ਲਈ ਜਾਵੇ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਕਵਿਤਾ ਦੇ ਸੰਦਰਭ ਵਿਚ ਇਤਿਹਾਸ ਗਵਾਹ ਹੈ ਕਿ ਇਹ ਉਦੋਂ ਵੀ ਪੈਦਾ ਹੋਈ ਜਦੋਂ ਇਸ ਜ਼ਾਲਮ ਰਾਜ-ਭਾਗ ਦੀ ਨੀਂਹ ਰੱਖੀ ਜਾ ਰਹੀ ਸੀ ਅਤੇ ਕਵਿਤਾ ਨੇ ਇਸ ਨੂੰ ਖ਼ਤਮ ਹੁੰਦਿਆਂ ਦੇਖਿਆ ਤੇ ਗਾ ਕੇ ਵੀ ਸੁਣਾਇਆ ਹੈ। ਕਵਿਤਾ ਤਾਂ ਕਵਿਤਾ ਹੀ ਹੈ, ਚਾਹੇ ਇਹ ਜਾਪਾਨੀ ਕਾਵਿ-ਵਿਧਾ (ਹਾਇਕੁ) ਹੀ ਕਿਉਂ ਨਾ ਹੋਵੇ:

1.

ਤਪੀ ਧਰਤੀ
ਆ ਪਿਆ ਲੱਛੇਦਾਰ
ਪਹਿਲਾ-ਛੱਲਾFriday, July 6, 2012

ਹਾਇਕੁ (ਗਰਮੀ ਦੀ ਰੁੱਤ)


(Note: These Haiku are published in punjabi haiku website "HAIKU LOK" recently.)


1.
ਉੱਚਾ ਉੱਡਦਾ
ਬਾਰਿਸ਼ ਨੂੰ ਆਇਆ
ਬਬੀਹਾ ਬੋਲੇ


Sunday, July 1, 2012

ਕਵਿਤਾ/ਨਜ਼ਮ


ਦਾਈ ਦੀ ਪੁਕਾਰ
(ਪ੍ਰੇਰਣਾ ਸ੍ਰੋਤ: ਜਪੁਜੀ ਸਾਹਿਬ)

ਪਿਆਰੇ ਪਸ਼ੂਓ! ਆਓ, ਮੇਰੀ ਗੋਦ ਵਿਚ ਆ ਜਾਓ,     
ਭਟਕਦੇ ਰਹੇ, ਆਪਣੀ ਹੋਂਦ ਬਚਾਉਣ ਖਾਤਰ,
ਦਿਨ ਭਰ, ਜਲ-ਥਲ, ਜੰਗਲ-ਬੇਲਿਆਂ ਚ ਅਤੇ ਪਹਾੜਾਂ ਤੇ
ਧੁੱਪ-ਛਾਂ, ਮੀਂਹ-ਹਨੇਰੀ ਦੀ ਪਰਵਾਹ ਕੀਤੇ ਬਿਨਾਂ,
ਆਓ ਹੁਣ! ਫੇਹੇ ਲਾਵਾਂ ਅਤੇ ਲੋਰੀਆਂ ਸੁਣਾਵਾਂ।


Sunday, June 10, 2012

ਕਹਾਣੀ "ਜਗਣ ਦੀ ਭਰੀ" ਹਰਮਨ ਰੇਡੀਓ ਤੋਂ ਪ੍ਰਸਾਰਿਤ


ਮੈਂ ਧੰਨਵਾਦੀ ਹਾਂ;
ਸ਼ਿਰੀ ਰਿਸ਼ੀ ਗੁਲਾਟੀ ਜੀ, ਸੰਪਾਦਕ, ਸ਼ਬਦ ਸਾਂਝ (ਆਸਟਰੇਲੀਆ ਦਾ ਪਹਿਲਾ ਸਾਹਿਤਕ ਪੰਜਾਬੀ ਮੈਗਜ਼ੀਨ), ਹਰਮਨ ਰੇਡੀਓ ਅਤੇ ਇਸ ਦੀ ਸੁਹਿਰਦ ਟੀਮ ਦਾ। ਜਿਨਾਂ ਮੇਰੀ ਕਹਾਣੀ "ਜਗਣ ਦੀ ਭਰੀ" ਦਾ ਦਿਨ ਸ਼ਨੀਵਾਰ, ਮਿਤੀ 10-06-2012 ਨੂੰ ਰੇਡੀਓ ਤੋਂ ਪ੍ਰਸਾਰਣ ਕਰ ਕੇ ਇਸ ਨਿਮਾਣੇ ਜਹੇ ਨੂੰ ਮਾਣ ਬਖਸ਼ਿਆ। Sunday, May 27, 2012

ਵਿਚਾਰ

ਅਰਜ਼
ਹੇ !

ਜਾਣੀ-ਜਾਣ ਗੁਰੂ !!
ਆਪ ਅੱਗੇ ਅਰਜ਼ ਕਰਦਿਆਂ........
ਅੱਜ ਇਸ ਵਿੱਚ ਪਰਮ ਪਿਤਾ ਅਕਾਲ-ਪੁਰਖ ਵੀ ਸੰਬੋਧਿਤ ਹਨ।

Wednesday, May 23, 2012

ਕਵਿਤਾ/ਨਜ਼ਮ


ਜੁੜਿਆ ਵਰ
(Note: This poem is published in Shabad Sanjh, Punjabi Lekhak and Apna Punjab newspaper, published from New York, USA.)

ਜੁੜਿਆ ਵਰ, ਕੁੜਿਆ ਵਰ, ਹਰਦਮ ਲੜਦਾ ਰਹਿੰਦਾ।
ਆਖਾ ਮੰਨਾਂ, ਗੱਲ ਨਾ ਭੰਨਾਂ, ਫਿਰ ਵੀ ਸੜਦਾ ਰਹਿੰਦਾ।

ਬਾਬਲ ਮੇਰੇ ਕਈ ਸੌਗ਼ਾਤਾਂ, ਦਾਜ ਬਣਾ ਘਰ ਭਰਿਆ,
ਫਲਾਣੇ ਕਿਆਂ ਦੇ ਕੋਲ ਵਲੈਤਣ, ਇਹ ਨਾ ਨੰਨਾ ਧਰਿਆ।
ਗੱਲ-ਗੱਲ ਤੇ ਸਾੜੇ, ਸੀਨਾ ਛਲਣੀ ਕਰਦਾ ਰਹਿੰਦਾ।


Tuesday, May 15, 2012

ਕਵਿਤਾ/ਨਜ਼ਮ


ਸ਼ੇਰਨੀ
(Note: published in punjabi lekhak.com)

ਜਿਨ੍ਹਾਂ ਬਾਗ਼ਾਂ ਦੀ ਮੈਂ ਸ਼ੇਰਨੀ, ਉਹ ਕਿੱਥੇ ਬਾਗ਼ਾਂ ਵਾਲੇ ?

ਜਿਨ੍ਹਾਂ ਹੱਥਾਂ ਦੀ ਮੈਂ ਕਿਰਤ ਹਾਂ, ਉਹ ਕਿੱਥੇ ਭਾਗਾਂ ਵਾਲੇ ?

ਮੈਂ ਸੱਪਾਂ ਦੇ ਪੁੱਤ-ਪੋਤਰੇ, ਸਨ ਮਰ-ਮਰ ਪਾਲੇ ।

ਉਹਨਾਂ ! ਮੇਰਿਆਂ ਨੂੰ ਹੀ ਡੰਗ ਲਿਆ, ਕਰ ਘਾਲੇ-ਮਾਲੇ ।

Saturday, May 5, 2012

ਕਹਾਣੀ


ਸੇਹ ਦਾ ਤੱਕਲਾ

(Note: This story is about the power imposed on the weaker sections of society despite their poor financial condition to creat a vote bank. This was published in Punjabi Magazine “SAMUNDRON PAAR” published from Patiala Punjab (India) and has been sent to different magazines for publishing again. If any person like to publish the story anywhere, please send me an E-mail.        -Author)

ਦਿਨ ਕਾਫੀ ਨਿਕਲ ਆਇਆ ਸੀ। ਅੱਜ ਵੀ ਬਿੱਦੋ ਨੇ ਉਸ ਨੂੰ ਹਲੂਣ ਕੇ ਉਠਾਇਆ।
ਭਾਰੇ ਜਹੇ ਮਨ ਨਾਲ ਉਹ ਉਠਿਆ, ਡੰਗਰਾਂ ਨੂੰ ਪੱਠੇ ਪਾ ਕੇ ਉਸ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਅਤੇ ਮੁੜ ਮੰਜੇ ਤੇ ਆ ਬੈਠਾ। ਚੌਂਕੇ ਵਿੱਚ ਚਾਹ ਧਰਨ ਲਈ ਕੱਖ ਰੱਖਦੀ ਹੋਈ ਬਿੱਦੋ ਨੂੰ ਜਰਾ ਰੋਹਬ ਨਾਲ ਆਖਿਆ।

ਲਿਆ ਹੁਣ! ਚਾਹ ਦਾ ਕੱਪ ਦੇ ਵੀ ਦੇ ਕੇ ਅੱਜ ਵੀ ਦਿਹਾੜੀ ਤੜਵਾਉਣੀ ਐਂ!..ਅੱਗੇ ਈ ਪੰਦਰਾਂ-ਵੀਹ ਦਿਆੜੀਆਂ ਜਮਾਂ ਈ ਖਰਾਬ ਕਰ ਕੇ ਰੱਖਤੀਆਂ ਬੋਟਾਂ ਆਲਿਆਂ ਨੇ...।..ਐਮੇ ਖਾਹਮਖਾਹ ਸਰਪੰਚੀ ਗਲ ਪਾ ਕੇ ਰੱਖਤੀ...। ਵਾਹਲਾ ਪੰਗਾ ਤਾਂ ਸਰਪੰਚ ਨੇ ਈ ਪਾਇਆ,...ਆਂਹਦਾ ਸੀ ਪਈ ਆ ਮਾੜੇ ਜਹੇ ਸੈਨ ਈ ਕਰਨਾ ਐ...ਅਖੇ, ਬਾਕੀ ਸਾਰਾ ਕੁਝ ਮੈਂ ਸਾਂਭਲੂ। ਬੈਠੇ ਸੁੱਤੇ ਗਲ ਸਿਆਪਾ ਪਾ ਕੇ ਰੱਖਤਾ...ਜਣਾ-ਖਣਾ ਧੂਈ ਫਿਰਦਾ ਜਿਨੂੰ ਮਰਜੀ।
Monday, April 23, 2012

Thursday, April 12, 2012

ਕਵਿਤਾ/ਨਜ਼ਮ


ਭੁਲੇਖਾ

ਹੇ ਭਗਵਾਨ !
ਕੋਟਿ-ਕੋਟਿ ਪ੍ਰਣਾਮ...ਕੋਟਿ-ਕੋਟਿ ਪ੍ਰਣਾਮ।
ਦੁਬਾਰਾ, ਹੁਣ ਫੇਰ ਮੈਂ,

ਆਪਦੀ ਭਗਤੀ ਸ਼ੁਰੂ ਕਰਨ ਲੱਗਾ ਹਾਂ।

ਅਸਲ ਵਿੱਚ, ਜਿਹੜਾ ਫਲ਼ ਤੁਸੀਂ,

ਮੇਰੀ ਪਿਛਲੀ ਤਪੱਸਿਆ ਵਾਸਤੇ ਮੈਨੂੰ ਦਿੱਤਾ ਸੀ,

ਉਸ ਕਰਕੇ ਭੋਗ ਰਿਹਾ ਹਾਂ, ਮੈਂ ਡਾਹਡਾ ਦੁੱਖ।

Monday, April 2, 2012

ਕਵਿਤਾ/ਨਜ਼ਮ

ਰੁੱਤ ਦੀ ਉਡੀਕ

ਕੌਣ ਹਾਂ ਮੈਂ?....ਕਾਹਦੇ ਲਈ ਹਾਂ?
ਕਈ ਵਾਰ, ਇਸ ਓਪਰੀ ਧਰਤੀ ਦੇ, ਅੰਦਰ
ਪੁੱਛਦਾ ਹਾਂ...ਆਪਣੇ ਆਪ ਨੂੰ।
ਐਪਰ, ਕਦੇ ਤੱਕਦਾ ਵੀ ਨਹੀਂ...
ਆਪਣੇ ਅੰਦਰਲੇ ਸਵਾਲ ਕਰਤਾ ਵੱਲ।

Friday, March 30, 2012

ਟਿੱਪਣੀ


ਚਮਤਕਾਰ ਕੋ ਨਮਸਕਾਰ.......ਤੇ......ਸਤਿ ਸ਼੍ਰੀ ਅਕਾਲ !
ਮੈਂ, ਮਿੰਟੂ ਬਰਾੜ ਹੁਰਾਂ ਦਾ ਲੇਖ "ਚਮਤਕਾਰ ਕੋ ਨਮਸਕਾਰ" (By Sri Mintu Brar ji published in punjabi lekhak.com) ਪੜ੍ਹਦਿਆਂ ਕਿਤੇ-ਕਿਤੇ ਮਿੰਨ੍ਹਾ ਜਿਹਾ ਹੱਸਿਆ, ਕਦੇ ਗੰਭੀਰ ਹੋਇਆ , ਨਾਲੇ ਭੋਰਾ ਕੁ ਡਰਿਆ ਵੀ। ਅੰਤ ਵਿੱਚ ਸੋਚਿਆ ਕਿ ਜੇ ਆਪ ਨੂੰ ਵੀ "ਬਾਬੇ" ਦਾ ਖਿਤਾਬ ਦੇ ਦਿਆਂ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। "ਬਾਬਾ ਮਿੰਟੂ ਬਰਾੜ"ਭਾਜੀ ਗੁਸਤਾਖ਼ੀ ਮੁਆਫ਼ !ਜਿਵੇਂ "ਲੋਹੇ ਨੂੰ ਲੋਹਾ ਕੱਟਦਾ ਹੈਉਵੇਂ ਹੀ ਭਾਜੀ ਹੋਰਾਂ ਆਪਣੇ ਗਿਆਨ ਦੇ "ਸੁਦਰਸ਼ਨ ਚੱਕਰ" ਨਾਲ ਬੀਬੀ ਦੇ "ਮਹਾਂ-ਗਿਆਨ" ਦੀਆਂ ਧੱਜੀਆਂ ਉਡਾਈਆਂ ਹਨ। ਇਸ ਤੇ ਹਰ ਸੁਹਿਰਦ ਪੰਜਾਬੀ ਨੂੰ ਮਿੰਟੂ ਵੀਰ ਦੀ ਪਿੱਠ ਠੋਕਣੀ ਬਣਦੀ ਹੈ। ਪਰ ਡਰਦਾ ਹਾਂ ਕਿ ਆਪ ਦੇ ਸੁਦਰਸ਼ਨ ਚੱਕਰ ਦੀ ਕਾਟ ਲਈ ਬੀਬੀ ਕਿਤੇ ਕੋਈ.. "ਵਿਘਨ-ਚੱਕਰ" ਜਾਂ ਕੋਈ "ਘਣ-ਚੱਕਰ" ਹੀ ਨਾ ਘੜਦੀ ਹੋਵੇ। ਕਹਿਣ ਤੋਂ ਭਾਵ ਆਪ ਜੀ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ, ਬੀਬੀ ਨੇ ਆਪ ਉੱਪਰ ਜੋ "ਮੁੱਠ ਚਲਾਉਣੀ" ਹੈ ਜਾਂ ਕੋਈ ਪਲੇਠਾ ਛੱਡਣਾਹੈ, ਪਹਿਲੀ ਗੱਲ ਤਾਂ ਇਹ ਆਸਟ੍ਰੇਲੀਆ ਤੱਕ ਪਹੁੰਚਦਾ ਨਹੀਂ, ...ਪਰ ਜੇ ਇਹ ਪਹੁੰਚ ਵੀ ਗਿਆ ਤਾਂ.....ਇਸ ਦਾ ਮੁਕਾਬਲਾ ਹੌਸਲੇ ਅਤੇ ਦ੍ਰਿੜ ਇਰਾਦੇ ਨਾਲ਼ਕੋਈ ਨਵਾਂ ਸ਼ਸਤਰ ਅਰਜਿਤ ਕਰ ਕੇ ਕਰਨਾ। ਕਿਉਂਕਿ ਭਾਜੀ ਸੁਣਿਆ ਹੈ, ਅੱਜਕੱਲ ਪਲੇਠੇ ਵੀ ਲੋਅ ਦੀ ਰਫਤਾਰ ਨਾਲ ਚਲਦੇ ਹਨ

Wednesday, March 28, 2012

ਕਹਾਣੀ


ਜਗਣ ਦੀ ਭਰੀ
(Note: This story is published in internet magazine PUNJABI LEKHAK.COM & SHABAD SAANJH)

“ਕੋਈ ਫਿਕਰ ਈ ਨੀਂ।”
“ਮੇਰੇ ਬਾਦ ‘ਚ ਇਹ ਜਨਾਨੀ ਖਰੇ ਕੀ ਕਰਦੀ ਰਹਿੰਦੀ ਐ!.......ਲਗਦਾ, ਇਹ ਨਿਆਣਿਆਂ ਦੀ ਜ਼ਿੰਦਗੀ ਖ਼ਰਾਬ ਕਰੂ.......ਨਿੱਕੇ ਨੂੰ, ਇੱਲ ਦੀ ਥਾਂ ਕੁੱਕੜ ਨਈਂ ਆਉਂਦਾ.......’ਤੇ ਵੱਡੇ ਦਾ ਤਾਂ ਜਮਾਂ ਈ ਬੇੜਾ ਗਰਕਿਆ ਪਿਆ। ਉਹਦੀ ਮਟਕ-ਗਸ਼ਤੀ ਤੇ ਪਤੰਗ-ਬਾਜੀ ਈ ਸੂਤ ਨੀਂ ਆਉਂਦੀ ....ਸਾਰਾ ਦਿਨ। ਸਕੂਲ ਆਲੇ ਮਾਹਟਰ ਬੀ....ਪਤਾ ਨੀ ਕੀ ਕਰਦੇ ਰਹਿੰਦੇ ਐ.....ਸਕੂਲੇ?”
“ਪ੍ਰਸ਼ਾਦੇ ਛਕੋ.....ਤੇ ਚਲੋ ਘਰਾਂ ਨੂੰ।”
“ਚਲ ਮੇਰੇ ਭਾਈ।”
Sunday, March 25, 2012

ਲੰਬਾ ਚੁਟਕਲਾ

 

ਮਿੰਨੀ ਕਹਾਣੀ


ਢੁੱਕਵਾਂ ਵਾਕ
(Note: Published in internet magazine Punjabi Lekhak.com & Shabad Saanjh)
ਸਟੋਰ 'ਤੇ ਕੰਮ ਕਰਦਿਆਂ ਮੈਂ ਗਾਹਕਾਂ ਨਾਲ ਅਕਸਰ ਖਿੜੇ-ਮੱਥੇ ਅਤੇ ਹਾਸਰਸ ਭਰੇ ਲਹਿਜੇ ਨਾਲ ਪੇਸ਼ ਆਉਂਦਾ ਹਾਂ।
ਅੱਜ ਸਵੇਰੇ  ਕੋਈ ਤੀਹ-ਬੱਤੀ ਕੁ ਸਾਲ ਦੀ ਇੱਕ ਔਰਤ ਸਟੋਰ ਵਿੱਚ ਸੌਦਾ ਖਰੀਦਣ ਲਈ ਆਈ। ਲਾਈਨ ਵਿੱਚ ਖੜੀ ਉਹ
ਮੈਨੂੰ ਕੁਝ ਅਜੀਬ ਜਿਹੀ ਲੱਗ ਰਹੀ ਸੀ। ਜਦੋਂ ਉਸ ਦੀ ਵਾਰੀ ਆਈ ਤਾਂ ਸਟੋਰ ਵਿੱਚੋਂ ਇਕੱਠਾ ਕੀਤਾ ਸਾਰਾ ਸਾਮਾਨ ਉਸ
ਨੇ ਕਾਊਂਟਰ 'ਤੇ ਰੱਖ ਦਿੱਤਾ।

Saturday, March 10, 2012

ਹਾਸ-ਵਿਅੰਗ


ਅਜੋਕੀ ਗਾਇਕੀ

(Note: This sattire was published in internet magazine "LIKHARI.ORG")


"ਕੋਈ ਦਿਨ ਖੇਡ ਲੈ ... ਮੌਜਾਂ ਮਾਣ ਲੈ ... ਤੈਂ ਭੱਜ ਜਾਵਣਾ … ਓ ਕੰਗਣਾ ਕੱਚ ਦਿਆ ...!"ਗੀਤ-ਸੰਗੀਤ ਰੂਹ ਦੀ ਖੁਰਾਕ ਹੈ। ਜਦ ਸੰਗੀਤ ਦੀਆਂ ਧੁਨਾਂ ਕੰਨਾਂ ਦੇ ਤੰਤੂਆਂ ਵਿੱਚ ਕੰਪਨ ਪੈਦਾ ਕਰਦੀਆਂ ਹੋਈਆਂ ਦਿਮਾਗ਼ ’ਤੇ ਦਸਤਕ ਦੇਂਦੀਆਂ ਹਨ ਤਾਂ ਸਰੋਤਿਆਂ ਦਾ ਸਾਰਾ ਸਰੀਰ ਇਕਸਾਰ ਹੋ ਜਾਂਦਾ ਹੈ। ਰੂਹ ਖਿੜ ਉੱਠਦੀ ਹੈ ਅਤੇ ਅਨੰਦ ਵਿੱਚ ਝੂਮਣ ਲਗਦੀ ਹੈ।