Monday, September 10, 2012

ਗ਼ਜ਼ਲ

ਬੇਸਹਾਰਾ ਸ਼ਹਿਰ
 
ਕੋਈ ਚੋਰੀ-ਚੋਰੀ ਲਾ ਗਿਆ, ਤੇਰੇ ਵਿਹੜੇ ਬੂਟਾ ਜ਼ਹਿਰ ਦਾ
ਕੋਈ ਨੀਂਹ 'ਚ ਪੱਥਰ ਧਰ ਗਿਆ, ਕਿਸੇ ਖਸਮਾਂ ਖਾਣੇ ਕਹਿਰ ਦਾ
 
ਵੇ! ਰੁਲ ਗਈ ਜਵਾਨੀ ਝੋਬਰਾ, ਸਭ ਸੁਪਨੇ ਚਕਨਾ ਚੂਰ ਨੇ
ਨਾ ਕਦੇ ਉਨੀਂਦੋ ਜਾਗਿਆ, ਤੂੰ ਸੁੱਤਾ ਕਿਹੜੇ ਪਹਿਰ ਦਾ


ਵੇ! ਉਠ ਦੇਖ ਸਿਰਹਾਣੇ ਜੰਮਦੀ, ਤੇਰੇ ਬੂਟੀ ਬੁਰੀ ਬਲਾ ਦੀ
ਮੈਨੂੰ ਆਉਂਦਾ ਦਿਸਦਾ ਜ਼ਲਜ਼ਲਾ, ਇਸ ਕਾਂਗਣ ਹਰੀ ਕਚਹਿਰ ਦਾ
 
ਕੋਈ ਸੂਰਜ ਢਲਦਾ ਤੱਕਦਾ, ਤੇਰੇ ਸੱਭਿਆਚਾਰ ਅਮੀਰ ਦਾ
ਕਿਸੇ ਖ਼ੁਰਾਸਾਨ ਤੋਂ ਧਾ ਪਿਆ, ਬੰਨ ਕੱਸੇ ਕਮਰ ਦੁਪਹਿਰ ਦਾ
 
ਹੁਣ ਕੌਣ ਸੰਭਾਲੂ ਯੋਧਿਆ, ਪੱਗ, ਇਜ਼ਤਾਂ ਵਾਲੇ ਪੂਰਨੇ
ਕਿਸੇ ਰਾਹ ਬੁੱਚੜ ਨੇ ਫੜ ਲਿਆ, ਤੇਰੇ ਬੇਸਹਾਰਾ ਸ਼ਹਿਰ ਦਾ
 
 
 ਭੂਪਿੰਦਰ ਨਿਊਯਾਰਕ

(published in APNAPUNJAB News paper)

 
 
 
 
 

2 comments:

 1. ਕੋਈ ਚੋਰੀ-ਚੋਰੀ ਲਾ ਗਿਆ
  ਤੇਰੇ ਵਿਹੜੇ ਬੂਟਾ ਜ਼ਹਿਰ ਦਾ
  ਕੋਈ ਨੀਂਹ 'ਚ ਪੱਥਰ ਧਰ ਗਿਆ
  ਕਿਸੇ ਖਸਮਾਂ ਖਾਣੇ ਕਹਿਰ ਦਾ

  ਬਹੁਤ ਹੀ ਸੋਹਣੇ ਅੰਦਾਜ਼ 'ਚ ਅੱਜ ਦੇ ਸੱਚ ਨੂੰ ਬਿਆਨ ਕੀਤਾ ਹੈ।
  ਚੇਤਨਾ ਦੀ ਫ਼ਸਲ ਉਗਾਉਣ ਵਾਲ਼ੇ ਏਸ ਖਸਮਾਂ ਖਾਣੇ ਪੱਥਰ ਨੂੰ ਜ਼ਰੂਰ ਪਰਾਂ ਵਗ੍ਹਾ ਮਾਰਨਗੇ। ਏਹੋ ਆਸ ਤੇ ਦੁਆ ਹੈ।

  ਹਰਦੀਪ

  ReplyDelete
 2. ਕੋਈ ਸੂਰਜ ਢਲਦਾ ਤੱਕਦਾ, ਤੇਰੇ ਸੱਭਿਆਚਾਰ ਅਮੀਰ ਦਾ
  ਕਿਸੇ ਖ਼ੁਰਾਸਾਨ ਤੋਂ ਧਾ ਪਿਆ, ਬੰਨ ਕੱਸੇ ਕਮਰ ਦੁਪਹਿਰ ਦਾ

  ਆਪਾ ਹਲੂਣਦੀਆਂ ਸਤਰਾਂ !
  ਬਹੁਤ ਖੂਬ ਭੂਪਿੰਦਰ ਵੀਰ ਜੀ !

  ReplyDelete