Sunday, November 11, 2012

ਹਾਇਕੁ (ਦਿਵਾਲੀ ਦਾ ਤਿਉਹਾਰ)


ਦਿਵਾਲੀ


ਆਈ ਦਿਵਾਲੀ, ਆਈ ਦਿਵਾਲੀ
ਖੁਸ਼ੀਆਂ ਖੇੜੇ ਲਿਆਈ ਦਿਵਾਲੀ।
ਦੁਆ ਹੈ, ਦੀਵਿਆਂ ਦਾ ਤਿਉਹਾਰ ਦਿਵਾਲੀ, ਸਭ ਪਾਸੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਚੇਤਨਾ ਦੀ ਫ਼ਸਲ ਵੱਲੋਂ ਸਭ ਨੂੰ ਲੱਖ-ਲੱਖ ਵਧਾਈ। ਪ੍ਰਮਾਤਮਾਂ ਕਰੇ ਇਹ ਦਿਨ ਸਭ ਲਈ ਆਸਾਂ ਤੇ ਚਾਵਾਂ ਦੇ ਪੂਰਿਆਂ ਹੋਣ ਵਾਲਾ ਹੋਵੇ ਅਤੇ ਆਉਣ ਵਾਲਾ ਸਾਲ 2013 ਭਾਗਾਂ ਭਰਿਆ ਚੜ੍ਹੇ। ਜਗਮਗ ਕਰਦੇ ਦੀਵਿਆਂ ਵਰਗੇ ਕੁਝ ਹੋਰ ਹਾਇਕੁ :-  



1)

ਆਈ ਦਿਵਾਲੀ
ਖੁਸ਼ੀਆਂ ਦਾ ਮਾਹੌਲ
ਖਿੜਿਆ ਦਿਨ

2)

ਗੁਰੂ-ਦੁਆਰੇ
ਵਡੇਰਿਆਂ ਦਾ ਦੀਵਾ
ਬੇਬੇ ਜਗਾਵੇ

3)

ਧਮਾਕੇਦਾਰ
ਚਲਦੇ ਨੇ ਪਟਾਖ਼ੇ
ਰੌਸ਼ਨ ਰਾਤ





4)

ਆਤਿਸ਼ਬਾਜੀ
ਆਕਾਸ਼ ਵਿਚ ਚੱਲੀ
ਬਿਖਰੇ ਰੰਗ

5)

ਘੁੱਮੇ ਚੱਕਰੀ
ਚਮਕਿਆ ਵਿਹੜਾ
ਹੱਸਣ ਬੱਚੇ

6)

ਚਮਕੇ ਤਾਰੇ
ਆਨਾਰ ਦੀ ਬੁਛਾੜ
ਫੁਹਾਰਾ ਚੱਲੇ

7)

ਫੀਤਾ ਸੁਰਕੇ
ਚੱਲਿਆ ਵੱਡਾ ਬੰਬ
ਕੰਬੇ ਧਰਤੀ

8)

ਫੁਲਝੜੀ ਵੀ
ਕੜ-ਕੜ ਕਰਕੇ
ਤਾਰੇ ਜੰਮਦੀ

9)

ਵੱਡਾ 'ਤੇ ਛੋਟਾ
ਸਭ ਖੁਸ਼ੀ ਮਾਨਣ
ਆਈ ਦਿਵਾਲੀ

2 comments:

  1. ਭੁਪਿੰਦਰ ਵੀਰ, ਇਹ ਹਾਇਕੁ ਦੁਬਾਰਾ ਪੜ੍ਹ ਕੇ ਬਹੁਤ ਚੰਗਾ ਲੱਗਾ।

    ReplyDelete