Sunday, March 25, 2012

ਮਿੰਨੀ ਕਹਾਣੀ


ਢੁੱਕਵਾਂ ਵਾਕ
(Note: Published in internet magazine Punjabi Lekhak.com & Shabad Saanjh)
ਸਟੋਰ 'ਤੇ ਕੰਮ ਕਰਦਿਆਂ ਮੈਂ ਗਾਹਕਾਂ ਨਾਲ ਅਕਸਰ ਖਿੜੇ-ਮੱਥੇ ਅਤੇ ਹਾਸਰਸ ਭਰੇ ਲਹਿਜੇ ਨਾਲ ਪੇਸ਼ ਆਉਂਦਾ ਹਾਂ।
ਅੱਜ ਸਵੇਰੇ  ਕੋਈ ਤੀਹ-ਬੱਤੀ ਕੁ ਸਾਲ ਦੀ ਇੱਕ ਔਰਤ ਸਟੋਰ ਵਿੱਚ ਸੌਦਾ ਖਰੀਦਣ ਲਈ ਆਈ। ਲਾਈਨ ਵਿੱਚ ਖੜੀ ਉਹ
ਮੈਨੂੰ ਕੁਝ ਅਜੀਬ ਜਿਹੀ ਲੱਗ ਰਹੀ ਸੀ। ਜਦੋਂ ਉਸ ਦੀ ਵਾਰੀ ਆਈ ਤਾਂ ਸਟੋਰ ਵਿੱਚੋਂ ਇਕੱਠਾ ਕੀਤਾ ਸਾਰਾ ਸਾਮਾਨ ਉਸ
ਨੇ ਕਾਊਂਟਰ 'ਤੇ ਰੱਖ ਦਿੱਤਾ।
ਗੁੱਡ-ਮੌਨਿੰਗ...ਹਊ ਯੂ ਡੂਨ?” ਮੈਂ ਉਸ ਨਾਲ ਸਵੇਰ ਵਾਲੀ ਔਪਚਾਰਿਕਤਾ ਕੀਤੀ।
ਗੁੱਡ-ਮੌਨਿੰਗ..ਆਮ ਗੁਡ ਥੈਂਕਿਉਆਹ ਸਾਰਾ ਫੂਡ ਸਟੈਂਪ 'ਤੇ ਐ....ਪਲੀਜ਼ ਪਰਸ ਵਿੱਚੋਂ ਫੂਡ ਸਟੈਂਪ ਕੱਢ ਕੇ ਮੇਰੇ ਵੱਲ ਵਧਾਉਂਦਿਆਂ ਉਸ ਨੇ ਆਖਿਆ।
ਰਜਿਸਟਰ 'ਤੇ ਸਾਰਾ ਸਾਮਾਨ ਰਿੰਗ ਕਰਕੇ ਮੈਂ ਸਟੈਂਪ ਨੂੰ ਮਸ਼ੀਨ ਵਿੱਚੋਂ ਲੰਘਾਉਣ ਹੀ ਲੱਗਿਆਂ ਸਾਂ ਕਿ ਅਚਾਨਕ ਮੇਰੀ ਨਜ਼ਰ ਸਟੈਂਪ ਵਾਲੀ ਫ਼ੋਟੋ 'ਤੇ ਪਈ।
ਐ ਫੂਡ ਸਟੈਂਪ ਤੁਹਾਡੀ ਤਾਂ ਨਹੀਂ! ਇਸ ਔਰਤ ਨੂੰ ਤਾਂ ਮੈਂ ਚੰਗੀ ਤਰਾਂ ਜਾਣਦਾ ਹਾਂ। ਇਹ ਮੇਰੀ ਪੱਕੀ ਗਾਹਕ ਹੈ ਮੈਂ ਸਵਾਲੀਆ ਜਹੇ ਲਹਿਜੇ ਨਾਲ ਆਖਿਆ
ਉਹ ਆਮ ਸੌਰੀ...ਇਹ ਮੇਰੀ ਪਤਨੀ ਹੈ। ਵੀ ਆਰ ਜਸਟ ਮੈਰਿਡ ਉਸ ਨੇ ਬੜੇ ਮਾਣ ਨਾਲ ਜਵਾਬ ਦਿੱਤਾ।
ਨੀਂ ਹਾਅ!...ਤੇਰੇ ਰੱਖੇ ਜਾਣ ਨੀਂ।
ਉਸ ਵੇਲੇ ਮਨ-ਹੀ-ਮਨ ਫੁਰਿਆ ਇਹ ਵਾਕ ਮੈਨੂੰ ਬੜਾ ਢੁੱਕਵਾਂ ਜਿਹਾ ਲੱਗਾ ਅਤੇ ਮੈਂ ਬੇਵਾਕ ਜਿਹੇ ਨੇ ਫੂਡ ਸਟੈਂਪ ਮਸ਼ੀਨ 'ਚੋ ਲੰਘਾਉਣ ਲਈ ਨੀਵੀਂ ਪਾ ਲਈਭੁਪਿੰਦਰ।

No comments:

Post a Comment